ਪੰਜਾਬੀਆਂ ਨਾਲ ਭਰਿਆ ਸਕੌਟਲੈਂਡ ਦਾ ਸ਼ਹਿਰ ਗਲਾਸਗੋ Glasgow Scoutland UK | Punjabi Travel Couple Ripan Khushi

Published 2024-06-30

All Comments (21)
  • @somadevi1570
    ਮੈਨੂੰ ਨਹੀਂ ਸੀ ਪਤਾ ਕਿ ਮੈ ਇੰਨੀ ਅਮੀਰ ਹਾਂ। ਏਨੇ ਦੇਸ਼ਾਂ ਦੀ ਸੈਰ ਕਰ ਲਈ ਮੈਂ ਮੈਨੂੰ ਗਿਣਤੀ ਵੀ ਨਹੀਂ। ਇਹ ਸਭ ਰਿਪਨ ਤੇ ਖੁਸ਼ੀ ਦੀ ਮਿਹਨਤ ਕਰਕੇ ਹੀ ਕਰ ਸਕੇ ਹਾਂ। ਤੰਦਰੁਸਤ ਰਹੋ, ਖੁਸ਼ ਰਹੋ ਬੱਚਿਓ।
  • ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਬਹੁਤ ਵਧੀਆ ਕੰਮ ਕਰ ਰਹੇ ਹੋਂ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
  • 👌ਪਾਣੀ ਮਨੁੱਖਤਾ ਦੀ ਪਹਿਲੀ ਜ਼ਰੂਰਤ ਹੈ - ਸਾਰੀਆਂ ਸੱਭਿਅਤਾ ਨਦੀਆਂ ਦੇ ਆਲੇ-ਦੁਆਲੇ ਹੀ ਵਸੀਆ
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
  • ਇਹ ਜਿਹੜਾ ਸਾਜ ਵਜਾ ਰਹੇ ਹਨ ਇਸ ਨੂੰ ਓਸ ਟਾਈਮ ਬੀਨ ਕਿਹਾ ਜਾਂਦਾ ਸੀ ਬਹੁਤ ਪੁਰਾਣੀ ਗੱਲ ਐ ਸਾਡੇ ਪਿੰਡ ਇਕ ਆਦਮੀ ਕੋਲ ਇਹ ਬੀਨ ਹੁੰਦੀ ਸੀ ।
  • ਆਪਣੀ ਜਨਮ ਭੂਮੀ ਵਾਕਈ ਨਹੀਂ ਭੁਲਦੀ ! ਨੌਂ ਸਾਲ ਦੀ ਉਮਰ ਵਿਚ ਪਿੰਡ ਛੱਡਕੇ ਸਿੰਘਾਪੁਰ ਆਏ ਸੀ l ਪੈਂਠ ਸਾਲ ਲੰਘ ਗਏ ਪਰ ਪਿੰਡ ਨਹੀਂ ਭੁਲਿਆ ! ਵਿਸਾਖੀ ਤੇ ਕਵੀ ਸਮੇਲਨ ਵਿਚ ਇਕ ਕਵਿਤਾ ਲਿਖੀ ਸੀ : ਮੇਰਾ ਪਿੰਡ ਆਪਣਾ ਪਿੰਡ ਜਦੋਂ ਕੁ ਜਿਹੇ ਦੀ ਸੁਰਤ ਸੰਭਾਲੀ , ਉਦੋਂ ਸੀ ਪਿੰਡ ਕਿਹੋ ਜਿਹਾ ਡਿੱਠਾ l ਸੱਚੋ ਸੱਚ ਬਿਆਨ ਕਰਾਂ ਅੱਜ , ਕੌੜਾ ਲਗੇ ਜਾਂ ਲੱਗੇ ਮਿੱਠਾ ! ਕੱਚਾ ਗੁਰਦਵਾਰਾ ਤੇ ਕੋਠੇ , ਨਾ ਪਿੰਡ ਵਿੱਚ ਸਕੂਲ ਸੀ ਕੋਈ l ਬਿਜਲੀ ਨਹੀਂ ਸੀ, ਨਾ ਹੀ ਪਾਣੀ, ਘਰ ਵਿੱਚ ਨਾ ਸ਼ੌਚਾਲਯ ਕੋਈ ! ਕਿੱਕਰ ਦੀ ਸੀ ਦਾਤਣ ਕਰਦੇ , ਜੰਗਲ ਲਈ ਪੈਲੀ ਵਿਚ ਜਾਂਦੇ l ਮਾਲ ਡੰਗਰ ਘਰ ਘਰ ਸੀ ਹੁੰਦਾ , ਅਸੀਂ ਉਹਨਾਂ ਨੂੰ ਚਰਨ ਲੈ ਜਾਂਦੇ l ਕਾਲੀ ਮੱਝ ਸੀ ਬਾਬੇ ਰੱਖੀ, ਸੋਹਣੀ, ਕੁੰਢਿਆਂ ਸਿੰਙਾਂ ਵਾਲੀ l ਖੁਰਲੀ ਵਿਚੋਂ ਪੱਠੇ ਖਾਕੇ , ਪਾਸੇ ਬਹਿਕੇ ਕਰੇ ਉਗਾਲੀ ! ਗੁਰਦਵਾਰੇ ਵਿੱਚ ਖੂਹੀ ਸੀ ਲੱਗੀ , ਹਰਟ ਹੱਥ ਨਾਲ ਗੇੜਨ ਵਾਲੀ l ਨਹਾਉਣ ਲਈ ਟੂਟੀਆਂ ਭਰਕੇ ਰੱਖਦੇ , ਦਿੰਦੇ ਹੋਣ ਕਦੇ ਨਾ ਖ਼ਾਲੀ l ਬੇਰ, ਅੰਬ ਤੇ ਜਾਮਨੂੰ ਵਾਧੂ , ਬੀਜਦੇ ਖਰਬੂਜ਼ੇ ਹਦਵਾਣੇ l ਮਟਰ, ਛੋਲੀਆ ਵਾਧੂ ਹੁੰਦਾ , ਭੱਠੀ ਉੱਤੋਂ ਭੁਨਾਉਂਦੇ ਦਾਣੇ l ਵਿਆਹ ਸ਼ਾਦੀ ਤੇ ਬੱਕਰੇ ਵੱਢਦੇ , ਨਹੀਂ ਤਾਂ ਦਾਲ ਸਬਜ਼ੀਆਂ ਖਾਂਦੇ l ਗੁੜ ਤਾਂ ਘਰ ਦਾ ਆਮ ਸੀ ਹੁੰਦਾ , ਘਰ ਹੀ ਵਿਚ ਅਚਾਰ ਬਣਾਉਂਦੇ l ਮੰਜਿਆਂ 'ਤੇ ਹੀ ਬਹਿੰਦੇ ਪੈਂਦੇ , ਪ੍ਰੌਹਣਿਆਂ ਦੇ ਲਈ ਖੇਸ ਵਿਛਾਉਂਦੇ l ਸੇਵਾ ਬਹੁਤ ਉਹਨਾਂ ਦੀ ਕਰਦੇ , ਜ਼ਰਦਾ, ਖੀਰ , ਕੜ੍ਹਾਹ ਖਵਾਉਂਦੇ l ਲਾਗੇ ਲਾਗੇ ਪਿੰਡਾਂ ਤਾਈਂ , ਕੱਚੇ ਰਾਹੀਂ ਪੈਦਲ ਜਾਂਦੇ l ਜ਼ਰਾ ਕੁ ਦੂਰ ਪਵੇ ਜੇ ਜਾਣਾ , ਘੋੜੀ ਬੋਤਾ ਮੰਗ ਲਿਆਉਂਦੇ l ਵਾਰੀ ਵਾਰੀ ਪਾਣੀ ਮਿਲਦਾ , ਨਹਿਰ ਤੇ ਸੂਇਆਂ ਵਿਚਦੀ ਆਉਂਦਾ l ਰਾਤ ਬਰਾਤੇ ਜਦ ਹੋਏ ਵਾਰੀ , ਜੱਟ ਸੀ ਖੇਤ ਨੂੰ ਪਾਣੀ ਲਾਉਂਦਾ l ਵਾਢੀਆਂ ਵੇਲੇ ਮੰਗਾਂ ਪਾਕੇ , ਛੇਤੀ ਛੇਤੀ ਕੰਮ ਮੁਕਾਉਂਦੇ , ਮੀਂਹ ਕਣੀ ਤੋਂ ਬਚਣ ਲਈ ਝਟਪਟ , ਜੋਗਾਂ ਜੋੜਕੇ ਕਣਕ ਸੀ ਗਾਹੁੰਦੇ l ਸੁਖਸਾਂਦੀਂ ਘਰ ਪਹੁੰਚਣ ਦਾਣੇ , ਰੱਬ ਦਾ ਸੀ ਜੱਟ ਸ਼ੁਕਰ ਮਨਾਉਂਦੇ l ਲੈਣ ਦੇਣ, ਜਾਂ ਕਰਜ਼ੇ ਸਿਰ ਤੇ , ਸਭ ਤੋਂ ਪਹਿਲਾਂ ਉਹ ਸੀ ਲਾਹੁੰਦੇ l ਆਲੂ, ਗੋਭੀ ਘਰ ਦੀ ਹੁੰਦੀ , ਘਰ ਦੇ ਟੇਂਡੋ, ਮੂਲੀ, ਗਾਜਰ l ਦੁੱਧ ਘਿਓ ਵੀ ਘਰ ਦਾ ਹੁੰਦਾ , ਭਰੀ ਰਹਿੰਦੀ ਸੀ ਦੁੱਧ ਨਾਲ ਗਾਗਰ l ਸੁਭਾ ਉਠਕੇ ਮਾਤਾ ਸਾਡੀ , ਦੁੱਧ ਤੱਤਾ ਕਰ ਸਾਨੂੰ ਪਿਆਉਂਦੀ l ਜਾਗ ਵਾਲਾ ਦੁੱਧ ਪਾ ਚਾਟੀ ਵਿੱਚ , ਰਿੜਕ ਕੇ ਮੱਖਣ ਕੱਢ ਲਿਆਉਂਦੀ l ਨੰਗੇ ਪੈਰੀਂ ਭੱਜੇ ਫਿਰਦੇ , ਕੰਡੇ ਪੈਰਾਂ ਦੇ ਵਿਚ ਵਜਦੇ l ਗਰਮੀਆਂ ਵਿਚ ਜ਼ਮੀਨ ਤਪ ਜਾਂਦੀ , ਪੈਰਾਂ ਦੇ ਵਿਚ ਛਾਲੇ ਪੈਂਦੇ ! ਅੱਗ ਵਾਂਗ ਸੀ ਘਰ ਤਪ ਜਾਂਦੇ , ਰਾਤ ਨੂੰ ਕੋਠਿਆਂ ਉਪਰ ਸਾਉਂਦੇ l ਤਤੀ ਲੂ ਦੇ ਰੁਮਕੇ ਆਉਂਦੇ , ਤਾਰੇ ਗਿਣਦੇ, ਬਾਤਾਂ ਪਾਉਂਦੇ l ਮੀਹਾਂ ਦੇ ਮੌਸਮ ਵਿਚ ਥਾਂ ਥਾਂ , ਚਿੱਕੜ ਤਿਲਕਣ ਵਾਧੂ ਹੁੰਦੀ l ਕੱਚੇ ਕੋਠੇ ਸੀ ਡਿਗ ਪੈਂਦੇ , ਕਈ ਥਾਵਾਂ ਤੋਂ ਛੱਤ ਸੀ ਚੋਂਦੀ l ਛੱਪੜ ਟੋਭੇ ਸੀ ਭਰ ਜਾਂਦੇ , ਮੱਛਰ ਰਾਤੀ ਭੀਂ ਭੀਂ ਕਰਦਾ l ਡੱਡੂ ਮੱਛਰ ਰੱਜ ਰੱਜ ਖਾਂਦੇ , ਕਰਨ ਗੜੇ ਗੜੇ ਜਾਂ ਢਿੱਡ ਭਰਦਾ l ਮੱਛਰ ਨਾਲ ਮਲੇਰੀਆ ਫੈਲ਼ੇ , ਫੋੜੇ, ਫਿਨਸੀਆਂ, ਜਿਥੇ ਡੰਗੇ l ਮਮੂਲੀ ਰੋਗ ਲੋਕਾਂ ਨੂੰ ਮਾਰਨ , ਨਾ ਦਵਾਈਆਂ ਨਾ ਡਾਕਟਰ ਚੰਗੇ l ਲੋਹੜੀ, ਹੋਲੀ ਅਤੇ ਵਿਸਾਖੀ , ਰਲ ਮਿਲ ਕੇ ਸੀ ਸਭ ਮਨਾਉਂਦੇ l ਗਰਮੀਆਂ ਵਿੱਚ ਛੱਬੀਲਾਂ ਲਗਣ , ਗੁਰਪੁਰਬਾਂ ਤੇ ਲੰਗਰ ਲਾਉਂਦੇ l ਭਾਵੇਂ ਨਹੀਂ ਸਕੂਲ ਗਏ ਸੀ , ਕਰਦੇ ਪਾਠ ਤੇ ਰੱਬ ਧਿਆਉਂਦੇ l ਕੱਠੇ ਹੋਕੇ ਬਹਿ ਥੜਿਆਂ ਤੇ , ਆਪਣੇ ਝਗੜੇ ਆਪ ਮੁਕਾਉਂਦੇ l ਹੁਣ ਤਾਂ ਬਦਲ ਹੀ ਗਿਆ ਜ਼ਮਾਨਾ , ਪਿੰਡ ਤੇ ਪੇਂਡੂ ਹੋਰ ਹੀ ਹੋ ਗਏ l ਐਸਾ ਯੁਗ ਮਸ਼ੀਨੀ ਆਇਆ , ਮਿਹਨਤੀ ਹੁਣ ਕੰਮ ਚੋਰ ਹੋ ਗਏ l ਨਸ਼ੇ ਨੇ ਬੇੜਾ ਗਰਕ ਕਰ ਦਿੱਤਾ , ਪਿੰਡ ਛੱਡ ਜਾਣ ਬਾਹਰ ਨੂੰ ਨੱਠੇ l ਜਿਹੜਾ ਕਹੇ ਬਾਹਰ ਨਹੀ ਜਾਣਾ , ਉਹਨੂੰ ਲੋਕ ਨੇ ਕਰਦੇ ਠੱਠੇ l ਪਾਰਟੀਬਾਜ਼ੀ ਐਸੇ ਪਾੜੇ , ਲਗਦਾ ਨਹੀਂ ਮੁੜ ਹੋਣਗੇ ਕੱਠੇ l ਕੈਸੀ ਹਾਲਤ ਭਾਵੇਂ ਹੋ ਗਈ , ਸਾਡਾ ਪਿੰਡ ਤਾ ਸਾਡਾ ਈ ਪਿੰਡ ਹੈ l ਮੁੜ ਮੁੜ ਜਾਣ ਨੂੰ ਜੀਅ ਹੈ ਕਰਦਾ , ਭਾਵੇਂ ਖੂਹ ਨਾ ਭਾਵੇਂ ਟਿੰਡ ਹੈ l
  • Thanks for see famous city Glasgow in Scotland UK 🇬🇧 ❤❤❤❤❤❤❤❤❤❤❤❤❤❤❤
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੀਤਾ ਹੈ ਜੀ ਗਲਾਸਗੋ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
  • Ripan and Khushi sat Sri akal ji Drone shots ਤੋਂ ਵੀ ਫੋਟੋਜ਼ ਲੈਕੇ ਦੇਖੋ ਬਹੂਤ ਖੂਬਸੂਰਤ ਆਉਂਦੀਆਂ ਹਨ
  • ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਕੋਟਲੈਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
  • ਬਹੁਤ 2 ਸ਼ਕੁਰੀਆ‌ ਗਲਾਸਗੋ ਘੁਮਾੳਣ ਲੲਈ ❤❤❤❤❤❤❤❤❤
  • ਰਿਪਨ ਵੀਰੇ ਤੇ ਖੁਸ਼ੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤
  • ਵਧੀਆ ਸ਼ਹਿਰ ਹੈ ਗਲਾਸਗੋ । ਸਾਫ ਸਫ਼ਾਈ ਦਾ ਯੂਰੋਪ ਦੇ ਲੋਕ ਬੜਾ ਖਿਆਲ ਰੱਖਦੇ ਨੇ ।
  • ਸਾਰੀ ਉਮਰ ਹਸਦੇ ਵਸਦੇ ਖੁਸ਼ ਰਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
  • Iam always first looking daily vlog 8P.M.on you tube and 7A.M on face book 📖 ❤❤❤😂